About us

Our Mission

ਅੱਜ ਅਕਸਰ ਗੁਰਬਾਣੀ ਪੜ੍ਹਨਾ ਸੁਨਣਾ ਇਕ ਕੰਨ ਰਸ ਦਾ ਵਿਸ਼ਾ ਬਣ ਗਿਆ ਹੈ। ਧਰਮਸਥਾਨਾਂ ‘ਤੇ ਕੀਰਤਨ ਦਰਬਾਰ, ਅਖੰਡ ਪਾਠਾਂ ਦੀਆਂ ਲੜੀਆਂ-ਬਸ ਇਕ ਰਸਮ ਹੀ ਬਣ ਗਈਆਂ ਹਨ। ਜੀਵਨ ਵਿਚ ਕੋਈ ਤਬਦੀਲੀ ਨਹੀਂ ਹੋ ਰਹੀ। ਸਾਲਾਂ ਬੱਧੀ ਗੁਰਦੁਆਰੇ ਜਾ ਕੇ ਕੀਰਤਨ ਸੁਨਣ ਤੇ ਨਿਤਨੇਮ ਕਰਨ ਵਾਲੇ ਗੁਰਮਤਿ ਤੋਂ ਅਣਜਾਣ ਭਰਮਾਂ ਵਿਚ ਫੱਸੇ ਦੇਖੇ ਜਾਂਦੇ ਹਨ। ਸਤਿਗੁਰੂ ਗੁਰਬਾਣੀ ਰਾਹੀਂ ਬਚਨ ਕਰਦੇ ਹਨ:

    “ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥”

ਗੁਰਬਾਣੀ ਕੇਵਲ ਪੜ੍ਹਨ ਸੁਣਨ ਦਾ ਵਿਸ਼ਾ ਹੀ ਨਹੀਂ ਹੈ। ਗੁਰਬਾਣੀ ਸਾਡਾ ਗੁਰੂ ਹੈ। ਗੁਰੂ ਦੇ ਬਚਨ ਨੂੰ ਸਮਝਨਾ, ਵਿਚਾਰਨਾ ਅਤੇ ਜੀਵਨ ਵਿਚ ਧਾਰਨ ਕਰਨਾ ਹੀ ਸਿੱਖੀ ਹੈ।

ਦੇਸ਼ ਵਿਦੇਸ਼ਾਂ ਤੋਂ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਵੱਲੋਂ ਇਸ ਗਲ ਦੀ ਅਤਿ ਲੋੜ ਸਮਝਦਿਆਂ ਲਗਾਤਾਰ ਪ੍ਰੇਰਨਾ ਦੇਣ ‘ਤੇ ‘ੴ ਸਟਡੀ ਸਰਕਲ’ ਅਤੇ ‘ਗੁਰੂ ਗ੍ਰੰਥ ਸਾਹਿਬ ਅਕੈਡਮੀ’ ਵੱਲੋਂ ਟੋਰਾਂਟੋ ਕੈਨੇਡਾ ਤੋਂ ਗੁਰਬਾਣੀ ਕੀਰਤਨ ਗੁਰਮਤਿ ਵੀਚਾਰ ਲਈ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਅਗਵਾਈ ਵਿਚ ‘ਗੁਰੂ ਗ੍ਰੰਥ ਸਾਹਿਬ ਅਕੈਡਮੀ’ ਆਰੰਭ ਕੀਤੀ ਗਈ ਸੀ।ਵਿਦੇਸ਼ਾਂ ਵਿੱਚ ਬੈਠੇ ਗੁਰਮਤਿ ਪੜ੍ਹਨ ਅਤੇ ਸੁਣਨ ਦੇ ਚਾਹਵਾਨ ਵੀਰ ਭੈਣਾਂ ਯੂਟੂਬ (YouTube), ਫੇਸਬੁਕ (Facebook), ਅਤੇ ggsacademy.com ਰਾਹੀਂ ਸੁਣ ਸਕਦੇ ਹਨ।

Today, Gurbani has become a source of musical enjoyment. Continuous series of Akhand Paats and Kirtan Darbars being held at Gurdwaras have become a mere ritual. Gurbani is not a subject of reading and listening only. The Message of Guru Granth Sahib is very clear on this:

    “ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥”

Gurbani is our Guru. So it is our duty that we should try to understand the Message of Guru Granth Sahib and then try to adopt those teachings into our 

practical life. Understanding the urgent need to propagate the message of Guru Granth Sahib ji to every Sikh, is one of the main objectives at ‘Guru Granth Sahib Academy (GGSA)’ under the guidance of Singh Sahib Prof. Darshan Singh ji Khalsa through Gurbani Kirtan and Shabad Vichaar. Those living around the world can listen to this Kirtan and Vichaar on YouTube, Facebook Live and on ggsacademy.com.